Friday, December 9, 2011

ਅੱਜ ਕੌਫ਼ੀ ਕਲੱਬ ਵਿਚ – ਅਮਰੀਕ ਗ਼ਾਫ਼ਿਲ – ਗੁਰਦਿਆਲ ਰੌਸ਼ਨ

ਅਮਰੀਕ ਗ਼ਾਫ਼ਿਲ ਗੁਰਦਿਆਲ ਰੌਸ਼ਨ

*******


ਗ਼ਾਫ਼ਿਲ -ਤੁਹਾਡੀ ਨਜ਼ਰ ਚ ਗੁਰਦਿਆਲ ਰੌਸ਼ਨ ਕੀ ਹੈ ?
ਰੌਸ਼ਨ- ਅਸੰਪੂਰਨ ਮਨੁੱਖ
………..


ਗ਼ਾਫ਼ਿਲ -ਪਹਿਲੀ ਵਾਰ ਕਦੋਂ ਲੱਗਿਆ ਕਿ ਦਿਲ ਗਿਆ ਕੰਮ ਤੋਂ ?
ਰੌਸ਼ਨ- ਜਦੋਂ ਦਿਲ ਦੀ ਗੱਲ ਮੰਨ ਲਈ..
………..


ਗ਼ਾਫ਼ਿਲ -ਤੁਸੀਂ ਪਿਆਰ ਦਾ ਇਜ਼ਹਾਰ ਸਿਰਫ਼ ਗ਼ਜ਼ਲਾਂ ਚ ਹੀ ਕੀਤਾ ਜਾਂ ਰੂ-ਬ-ਰੂ ਵੀ ?
ਰੌਸ਼ਨ- ਰਚਨਾ ਦਾ ਆਧਾਰ ਸਿਰਜਣ ਲਈ ਹਕੀਕਤ ਜ਼ਰੂਰੀ ਹੈਰਚਨਾ ਨਿਰੀ ਕਲਪਨਾ ਨਹੀਂ ਹੋ ਸਕਦੀ
…………


ਗ਼ਾਫ਼ਿਲ- ਅਜੋਕੇ ਗੀਤਕਾਰਾਂ ਨੂੰ ਦੋਸ਼ੀ ਮੰਨਦੇ ਓ ਜਾਂ ਗਾਇਕਾਂ ਨੂੰ ?
ਰੌਸ਼ਨ- ਗੀਤਕਾਰ ਤੇ ਗਾਇਕ ਦੋਵੇਂ ਮੁਜਰਿਮ ਨੇ
……….


ਗ਼ਾਫ਼ਿਲ- ਮੁੱਦਤ ਤੋਂ ਵਿਛੜੇ ਸੱਜਣ ਅਚਾਨਕ ਮਿਲ ਜਾਣ ਤਾਂ ਕੀ ਕਰੋਗੇ ?
ਰੌਸ਼ਨ- ਤਾਂ ਹੱਜ ਹੋ ਜਾਵੇ
………..


ਗ਼ਾਫ਼ਿਲ -ਐਸਾ ਕੀ ਹੈ ਜੋ ਅੱਜ ਤੱਕ ਕਰ ਨਹੀਂ ਸਕੇ ?
ਰੌਸ਼ਨ- ਇਕ ਖ਼ੂਬਸੂਰਤ ਗ਼ਜ਼ਲ ਜੋ ਮੈਂ ਅਜੇ ਤੱਕ ਨਹੀਂ ਲਿਖ ਸਕਿਆ
………..


ਗ਼ਾਫ਼ਿਲ -ਇਨਾਮਾਂ ਸਨਮਾਨਾ ਲਈ ਹੁੰਦੀ ਕੁਸ਼ਤੀ ਬਾਰੇ ਕੀ ਵਿਚਾਰ ਨੇ ?
ਰੌਸ਼ਨ- ਇਨਾਮ ਸਨਮਾਨ ਸਮਾਜਿਕ ਸਮਾਗਮਾਂ ਵਾਂਗ ਸ਼ਗਨ ਲੈਣ-ਦੇਣ ਦਾ ਪ੍ਰਚਲਨ ਹਨ

…………


ਗ਼ਾਫ਼ਿਲ- ਕੋਈ ਐਸੀ ਗੱਲ ਜੋ ਅੱਜ ਤੱਕ ਕਬੂਲੀ ਨਾ ਹੋਵੇ ?
ਰੌਸ਼ਨ- ਝੂਠ ਮੈਂ ਨਹੀਂ ਕਬੂਲਦਾ
…………


ਗ਼ਾਫ਼ਿਲ- ਜ਼ਿੰਦਗੀ ਦਾ ਟੀਚਾ ਕੀ ਮਿਥਿਆ ਹੈ ?
ਰੌਸ਼ਨ- ਜ਼ਿੰਦਗੀ ਦਾ ਟੀਚਾ ਮਿਥਿਆ ਹੀ ਨਹੀਂ, ਬਿਨ ਮੰਜ਼ਿਲ ਦਾ ਮੁਸਾਫਿਰ ਹਾਂ,ਪਤਾ ਨਹੀਂ ਕਿਹੜੇ ਮੋੜ ਤੋਂ ਮੁੜਨਾ ਹੈ
…………


ਗ਼ਾਫ਼ਿਲ -ਲਿਖਦੇ ਵਕਤ ਕਿਹੜੀ ਕੈਫੀਅਤ ਤਾਰੀ ਹੁੰਦੀ ਏ ?
ਰੌਸ਼ਨ- ਲਿਖਣ ਵੇਲੇ ਮੈਂ ਕਲਪਨਾਮਈ ਦ੍ਰਿਸ਼ ਵਿੱਚ ਖੁਦ ਇੱਕ ਪਾਤਰ ਹੁੰਦਾ ਹਾਂ.ਰੋਈਦਾ ਵੀ ਹੈ ਕਦੀ ਹੱਸ ਵੀ ਲਈਦਾ ਹੈ
…………


ਗ਼ਾਫ਼ਿਲ -ਕੋਈ ਐਸਾ ਨਾਮ ਜਾਂ ਚਿਹਰਾ ਯਾਦ ਆਵੇ ਤਾਂ ਸਕੂਨ ਮਿਲਦਾ
ਰੌਸ਼ਨ- ਪਿੰਡ ਲੜੋਆ, ਜਿਸ ਦੀ ਮਿੱਟੀ ਚ ਮੈਂ ਪੈਦਾ ਹੋਇਆ, ਦਾ ਨਾਮ ਸੁਕੂਨ ਦਿੰਦਾ ਹੈ



No comments: