
ਤਨਦੀਪ - ਤੁਹਾਡੇ ਕਿਰਦਾਰ ‘ਚ ਸਭ ਤੋਂ ਵਧੀਆ ਖ਼ੂਬੀ ਕੀ ਹੈ
ਪਰਵੇਜ਼ - ਮੇਰੇ ਆਲੇ ਦੁਆਲੇ ਦੇ ਮੇਰੇ ਆਪਣੇ ਕਹਿੰਦੇ ਨੇ ਕਿ ਮੈਂ ਹਰ ਬੁਰੇ ਬੰਦੇ 'ਚ ਅੱਛਾਈ ਲੱਭ ਲੈਂਦੀ ਹਾਂ ਤੇ ਇਹ ਹੈ ਵੀ ਠੀਕ ਵੀ ਹੈ I see good in every one.
-----
ਤਨਦੀਪ - ਇਕ ਮਰਦ ਦੋਸਤ ਵਿਚ ਕਿਹੜੇ ਗੁਣ ਤੁਹਾਨੂੰ ਪ੍ਰਭਾਵਿਤ ਕਰਦੇ ਹਨ
ਪਰਵੇਜ਼ - ਮਰਦ ਦੋਸਤਾਂ ਦੀ ਲਿਸਟ ‘ਚ ਮੇਰੇ ਡੈਡ , ਮੇਰੇ ਬੱਚਿਆਂ ਦੇ ਬਾਪੂ ਜੀ , ਮੇਰਾ ਬੇਟਾ , ਗੁਰਪ੍ਰੀਤ ਧਾਲੀਵਾਲ ਹਨ ਤੇ ਸਭਨਾਂ ਦੀ ਸਾਂਝੀ ਸਿਫ਼ਤ ਹੈ ਕਿਸੇ ਗੱਲ ਦਾ ਮਿਹਣਾ ਨਾ ਦੇਣਾ ਤੇ ਦੁਨੀਆਂ ਦੀਆਂ ਤੱਤੀਆਂ ਹਵਾਵਾਂ ਮੂਹਰੇ ਢਾਲ਼ ਬਣ ਕੇ ਖੜ੍ਹੇ ਹੋ ਜਾਣਾ
-----
ਤਨਦੀਪ - ਤੁਹਾਡਾ ਮਨ ਪਸੰਦ ਰੰਗ ਕਿਹੜਾ ਤੇ ਕਿਉਂ ਹੈ
ਪਰਵੇਜ਼ - ਲਾਲ ਤੇ ਕਾਲਾ , ਲਾਲ ਰੰਗ ਮੈਨੂੰ ਖ਼ੁਸ਼ੀ ਦਿੰਦਾ ਹੈ ਤੇ ਕਾਲਾ ਰੰਗ ਮੈਨੂੰ ਬਗਾਵਤ ਤੇ ਵਿਦਰੋਹ ਦਾ ਰੰਗ ਲਗਦਾ ਹੈ ਤੇ ਅੱਜ ਕੱਲ ਮੈਂ ਬੈਂਗਣੀ, ਕਿਰਮਚੀ (Purple) ਰੰਗ ਪਸੰਦ ਕਰਦੀ ਹਾਂ ਕਿਉਂਕਿ ਇਹ ਸਵੀਨਾ ਦਾ ਰੰਗ ਹੈ
-----
ਤਨਦੀਪ - ਆਪਣੀਆਂ ਕਹਾਣੀਆਂ ‘ਚ ਕਿੰਨੇ ਵਾਰ ਖ਼ੁਦ ਪਾਤਰ ਬਣ ਕੇ ਵਿਚਰੇ ਹੋਂ
ਪਰਵੇਜ਼ - ਮੈ ਆਪਣੀਆਂ ਕਹਾਣੀਆਂ ਵਿਚ ਜ਼ਿਆਦਾ ਨਹੀ ਹੁੰਦੀ ਪਰ ਮੇਰੇ ਪਾਤਰ ਮੇਰੇ ਨੇੜੇ ਤੇੜੇ ਦੇ ਹੁੰਦੇ ਨੇ ਤੇ ਉਹ ਮੇਰੇ ਨਾਲ ਇੱਕ ਮਿੱਕ ਹੋ ਜਾਂਦੇ ਨੇ
-----
ਤਨਦੀਪ - ਦੁੱਖਾਂ ਨੇ ਤੁਹਾਨੂੰ ਕਿਹੜਾ ਸਬਕ ਸਿਖਾਇਆ ਹੈ
ਪਰਵੇਜ਼ - ਅਜੇ ਤਾਂ ਜਿਉਣਾ ਸਿੱਖ ਰਹੀ ਹਾਂ ਸਵੀਨਾ ਤੋਂ ਬਿਨਾ ਇੰਨਾ ਕੁ ਸਿੱਖ ਗਈ ਹਾਂ ਕਿ ਉਹ ਉੱਪਰ ਨੀਲੀ ਛਤਰੀ ਵਾਲ਼ਾ ( ਉਹ ਹੈ ਵੀ ਜਾਂ ਨਹੀ ) ਜੇ ਚਾਹੇ ਤਾਂ ਇੱਕ ਪਲ 'ਚ ਸਭ ਕੁਝ ਬਦਲ ਸਕਦਾ ਹੈ
-----
ਤਨਦੀਪ - ਉਹ ਗੀਤ ਜੋ ਤੁਸੀਂ ਅਕਸਰ ਗੁਣਗੁਣਾਉਣਾ ਪਸੰਦ ਕਰਦੇ ਹੋ
ਪਰਵੇਜ਼ - ਸਰ ਫ਼ਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈਂ.... ਦੇਖਨਾ ਹੈ ਜ਼ੋਰ ਕਿਤਨਾ ਬਾਜ਼ੂ-ਏ-ਕ਼ਾਤਿਲ ਮੇਂ ਹੈ
-----
ਤਨਦੀਪ - ਲੋਕ-ਗਾਥਾਵਾਂ/ਕਿੱਸਿਆਂ ਵਿਚ ਤੁਹਾਡਾ ਚਹੇਤੀ ਨਾਇਕਾ ਕੌਣ ਤੇ ਕਿਉਂ ਹੈ
ਪਰਵੇਜ਼ - ਮੇਰੀਆਂ ਦੋ ਇਤਹਾਸਿਕ ਨਾਇਕਾਂ ਮਨਪਸੰਦ ਹਨ ਮਾਈ ਭਾਗੋ ਤੇ ਝਾਂਸੀ ਦੀ ਰਾਣੀ.... ਵੈਸੇ ਝੱਖੜਾਂ ਦੇ ਉਲਟ ਚੱਲਣ ਵਾਲੇ ਸਾਰੇ ਲੋਕ ਮੈਨੂੰ ਪਸੰਦ ਨੇ
-----
ਤਨਦੀਪ – ਉਹ ਕਿਹੜਾ ਰੈਸਟੋਰੈਂਟ ਸੀ, ਜਿਸ ਵਿਚ ਤੁਸੀਂ ਅੱਜ ਤੱਕ ਦੁਬਾਰਾ ਜਾ ਕੇ ਨਹੀਂ ਵੜੇ
ਪਰਵੇਜ਼ – ਰੈਸਟੋਰੈਂਟ ਤਾਂ ਨਹੀਂ, ਇਕ ਵਾਰ ਕਿਸੇ ਦੇ ਵਿਆਹ ‘ਤੇ ਬਹਿਰੇ ਦੇ ਸਿਰ ਚੜ੍ਹ ਕੇ ਪਲੇਟ ਭੰਨੀ ਸੀ, ਮੁੜ ਉੱਥੇ ਰੋਟੀ ਨਹੀਂ ਸੀ ਖਾਧੀ।
-----
ਤਨਦੀਪ – ਬਚਪਨ ਦੀ ਉਹ ਸਹੇਲੀ ਜਿਸਨੂੰ ਮਿਲ਼ਣ ਲਈ ਅੱਜ ਵੀ ਤਰਸ ਰਹੇ ਹੋ
ਪਰਵੇਜ਼ – ਹਾਂ ਮੇਰੀ ਸਹੇਲੀ ਸੁਖਵਰਸ਼ਾ – ਬ੍ਰਾਹਮਣਾਂ ਦੀ ਕੁੜੀ ਜਿਸ ਤੋਂ ਵਿਛੜੀ ਨੂੰ ਤਕਰੀਬਨ 37 ਸਾਲ ਹੋ ਗਏ ਨੇ
-----
ਤਨਦੀਪ – ਡਰਾਈਵਿੰਗ ਕਰਦੇ ਵਕ਼ਤ ਦੂਜਿਆਂ ਦੀਆਂ ਗ਼ਲਤੀਆਂ ਤੋਂ ਤੰਗ ਆ ਕੇ ਕਦੇ ਮੰਦਾ-ਚੰਗਾ ਆਖਦੇ ਹੋ
ਪਰਵੇਜ਼ - ਹਾਂ ਕਦੀ-ਕਦੀ ਗਾਲ਼੍ਹ ਕੱਢੀ ਹੀ ਜਾਂਦੀ ਹੈ
1 comment:
'कॉफ़ी विद तनदीप' पढ़दियां मैंनु लगदा है कि कॉफ़ी दा कप बहुत जल्दी खत्म हो गया। कॉफ़ी ज़रा समा लाके खत्म कीता करो… मेरा भाव है, गलबात कुझ थोड़ी होर होनी चाहीदी ए… बहुत जल्द खत्म हो जांदी है… तुसीं तां कॉफ़ी दा लुफ़्त लै लैंदे हो, पर पाठक दी तृष्णा खत्म नहीं हुंदी…
Post a Comment