
*******
ਗ਼ਾਫ਼ਿਲ -ਤੁਹਾਡੀ ਨਜ਼ਰ ‘ਚ ਗੁਰਦਿਆਲ ਰੌਸ਼ਨ ਕੀ ਹੈ ?
ਰੌਸ਼ਨ- ਅਸੰਪੂਰਨ ਮਨੁੱਖ ।
………..
ਗ਼ਾਫ਼ਿਲ -ਪਹਿਲੀ ਵਾਰ ਕਦੋਂ ਲੱਗਿਆ ਕਿ ਦਿਲ ਗਿਆ ਕੰਮ ਤੋਂ ?
ਰੌਸ਼ਨ- ਜਦੋਂ ਦਿਲ ਦੀ ਗੱਲ ਮੰਨ ਲਈ..।
………..
ਗ਼ਾਫ਼ਿਲ -ਤੁਸੀਂ ਪਿਆਰ ਦਾ ਇਜ਼ਹਾਰ ਸਿਰਫ਼ ਗ਼ਜ਼ਲਾਂ ‘ਚ ਹੀ ਕੀਤਾ ਜਾਂ ਰੂ-ਬ-ਰੂ ਵੀ ?
ਰੌਸ਼ਨ- ਰਚਨਾ ਦਾ ਆਧਾਰ ਸਿਰਜਣ ਲਈ ਹਕੀਕਤ ਜ਼ਰੂਰੀ ਹੈ। ਰਚਨਾ ਨਿਰੀ ਕਲਪਨਾ ਨਹੀਂ ਹੋ ਸਕਦੀ।
…………
ਗ਼ਾਫ਼ਿਲ- ਅਜੋਕੇ ਗੀਤਕਾਰਾਂ ਨੂੰ ਦੋਸ਼ੀ ਮੰਨਦੇ ਓ ਜਾਂ ਗਾਇਕਾਂ ਨੂੰ ?
ਰੌਸ਼ਨ- ਗੀਤਕਾਰ ਤੇ ਗਾਇਕ ਦੋਵੇਂ ਮੁਜਰਿਮ ਨੇ।
……….
ਗ਼ਾਫ਼ਿਲ- ਮੁੱਦਤ ਤੋਂ ਵਿਛੜੇ ਸੱਜਣ ਅਚਾਨਕ ਮਿਲ ਜਾਣ ਤਾਂ ਕੀ ਕਰੋਗੇ ?
ਰੌਸ਼ਨ- ਤਾਂ ਹੱਜ ਹੋ ਜਾਵੇ।
………..
ਗ਼ਾਫ਼ਿਲ -ਐਸਾ ਕੀ ਹੈ ਜੋ ਅੱਜ ਤੱਕ ਕਰ ਨਹੀਂ ਸਕੇ ?
ਰੌਸ਼ਨ- ਇਕ ਖ਼ੂਬਸੂਰਤ ਗ਼ਜ਼ਲ ਜੋ ਮੈਂ ਅਜੇ ਤੱਕ ਨਹੀਂ ਲਿਖ ਸਕਿਆ।
………..
ਗ਼ਾਫ਼ਿਲ -ਇਨਾਮਾਂ ਸਨਮਾਨਾ ਲਈ ਹੁੰਦੀ ਕੁਸ਼ਤੀ ਬਾਰੇ ਕੀ ਵਿਚਾਰ ਨੇ ?
ਰੌਸ਼ਨ- ਇਨਾਮ ਸਨਮਾਨ ਸਮਾਜਿਕ ਸਮਾਗਮਾਂ ਵਾਂਗ ਸ਼ਗਨ ਲੈਣ-ਦੇਣ ਦਾ ਪ੍ਰਚਲਨ ਹਨ।
…………
ਗ਼ਾਫ਼ਿਲ- ਕੋਈ ਐਸੀ ਗੱਲ ਜੋ ਅੱਜ ਤੱਕ ਕਬੂਲੀ ਨਾ ਹੋਵੇ ?
ਰੌਸ਼ਨ- ਝੂਠ ਮੈਂ ਨਹੀਂ ਕਬੂਲਦਾ।
…………
ਗ਼ਾਫ਼ਿਲ- ਜ਼ਿੰਦਗੀ ਦਾ ਟੀਚਾ ਕੀ ਮਿਥਿਆ ਹੈ ?
ਰੌਸ਼ਨ- ਜ਼ਿੰਦਗੀ ਦਾ ਟੀਚਾ ਮਿਥਿਆ ਹੀ ਨਹੀਂ, ਬਿਨ ਮੰਜ਼ਿਲ ਦਾ ਮੁਸਾਫਿਰ ਹਾਂ,ਪਤਾ ਨਹੀਂ ਕਿਹੜੇ ਮੋੜ ਤੋਂ ਮੁੜਨਾ ਹੈ।
…………
ਗ਼ਾਫ਼ਿਲ -ਲਿਖਦੇ ਵਕਤ ਕਿਹੜੀ ਕੈਫੀਅਤ ਤਾਰੀ ਹੁੰਦੀ ਏ ?
ਰੌਸ਼ਨ- ਲਿਖਣ ਵੇਲੇ ਮੈਂ ਕਲਪਨਾਮਈ ਦ੍ਰਿਸ਼ ਵਿੱਚ ਖੁਦ ਇੱਕ ਪਾਤਰ ਹੁੰਦਾ ਹਾਂ.ਰੋਈਦਾ ਵੀ ਹੈ ਕਦੀ ਹੱਸ ਵੀ ਲਈਦਾ ਹੈ।
…………
ਗ਼ਾਫ਼ਿਲ -ਕੋਈ ਐਸਾ ਨਾਮ ਜਾਂ ਚਿਹਰਾ ਯਾਦ ਆਵੇ ਤਾਂ ਸਕੂਨ ਮਿਲਦਾ ਏ
ਰੌਸ਼ਨ- ਪਿੰਡ ਲੜੋਆ, ਜਿਸ ਦੀ ਮਿੱਟੀ ਚ ਮੈਂ ਪੈਦਾ ਹੋਇਆ, ਦਾ ਨਾਮ ਸੁਕੂਨ ਦਿੰਦਾ ਹੈ।