Thursday, September 1, 2011

ਕੌਫੀ ਕਲੱਬ ਵਿਚ - ਤਨਦੀਪ ਤਮੰਨਾ - ਦਰਸ਼ਨ ਦਰਵੇਸ਼

ਤਨਦੀਪ ਤਮੰਨਾ ਦਰਸ਼ਨ ਦਰਵੇਸ਼


ਤਨਦੀਪ - ਤੁਹਾਡੇ ਕਿਰਦਾਰ 'ਚ ਸਭ ਤੋਂ ਵਧੀਆ ਖ਼ੂਬੀ ਕੀ ਹੈ
ਦਰਵੇਸ਼ - ਅੱਖਾਂ ਬੰਦ ਕਰਕੇ ਹਰ ਨਵੇਂ ਚਿਹਰੇ ਉੱਪਰ ਵਿਸ਼ਵਾ ਕਰ ਲੈਣਾਹਰ ਵੇਲ਼ੇ ਗੁਰਬਾਣੀ ਦੀ ਛੱਤ ਮਹਿਸੂਸ ਕਰਨਾਨਾਮ ਤੋਂ ਵੱਧ ਕਿਰਤ ਨੂੰ ਪਹਿਲ ਦੇਣੀ
......


ਤਨਦੀਪ - ਉਹ ਇੱਕ ਨਾਮ ਜਿਹੜਾ ਤੁਹਾਨੂੰ ਕਦੇ ਨਹੀਂ ਭੁੱਲਿਆ
ਦਰਵੇਸ਼ - ਮੈਂ ਉਸਨੂੰ ਕਦੇ ਨਾਮ ਲੈ ਕੇ ਨਹੀਂ ਸੀ ਬੁਲਾਇਆ, ਹਮੇਸ਼ਾ ਆਪਣੇ ਦਿੱਤੇ ਨਾਮ 'ਸਿਰਲੇਖ' ਨਾਲ ਹੀ ਪੁਕਾਰਦਾ ਸੀ
........


ਤਨਦੀਪ - ਮੌਕਾ ਮਿਲ਼ੇ ਤਾਂ ਤੁਸੀਂ ਪੰਜਾਬੀ ਪ੍ਰਕਾਸ਼ਕਾਂ ਅਤੇ ਪੰਜਾਬੀ ਫਿਲਮ ਨਿਰਮਾਤਾਵਾਂ 'ਚੋਂ ਕੀਹਦੇ 'ਤੇ ਨਜ਼ਲਾ ਝਾੜੋਂਗੇ
ਦਰਵੇਸ਼ - ਇਹ ਮੌਕਾ ਤਾਂ ਮਿਲ਼ਦਾ ਹੀ ਰਹਿੰਦਾ ਹੈਮੈਂ ਇਹਨਾਂ ਦੇ ਹਾਲ ਉੱਪਰ ਹੱਸਦਾ ਵੀ ਹਾਂ, ਮਾਯੂਸ ਵੀ ਹੁੰਦਾ ਹਾਂਦੋਨੋਂ ਹੀ ਮੇਰੇ ਸੱਜੇ ਖੱਬੇ ਰਹਿੰਦੇ ਨੇਦੋਨੋਂ ਹੀ ਤਕਰੀਬਨ ਸਿਰਫ਼ ਵਪਾਰੀ ਨੇਦੋਨਾਂ ਕੋਲ਼ ਹੀ ਸਮਾਜ ਦੇ ਕੋਹਜ ਨੂੰ ਵੇਖਣ ਵਾਲੀ ਅੱਖ ਨਹੀਂਦੋਨਾਂ ਬਾਰੇ ਹੀ ਬਿਨਾਂ ਰੁਕਿਆਂ ਬੜਾ ਕੁਝ ਲਿਖਿਆ, ਬੋਲਿਆ ਜਾ ਸਕਦਾ ਹੈ
.........


ਤਨਦੀਪ - ਉਹ ਸ਼ਖ਼ਸ ਜਿਹਨਾਂ ਨੂੰ ਮਿਲ਼ਣ ਦੀ ਤੁਹਾਨੂੰ ਹਰ ਵਕਤ ਤਾਂਘ ਰਹਿੰਦੀ ਹੈ
ਦਰਵੇਸ਼ - ਮੇਰਾ ਪਿੰਡ, ਮਾਂ-ਬਾਪ, ਗੁਰੂਦੇਵ ਮਨਮੋਹਨ ਸਿੰਘ, ਤਨਦੀਪ ਤਮੰਨਾ ਅਤੇ ਸਿਮਰਪਾਲ ਸੰਧੂ
.........


ਤਨਦੀਪ - ਜ਼ਿੰਦਗੀ 'ਚ ਕਿੰਨੀ ਵਾਰ ਮੁਹੱਬਤ ਕੀਤੀ ਹੈ
ਦਰਵੇਸ਼ - ਸਿਰਫ਼ ਇੱਕ ਵਾਰ ਅਤੇ ਅਨੇਕਾਂ ਵਾਰ ਕਰ ਰਿਹਾ ਹਾਂ, ਕਰਦਾ ਰਹਾਂਗਾ ਆਪਣੇ ਅਮਰ ਹੋਣ ਤੱਕ ਵੀ
..........


ਤਨਦੀਪ - ਉਹ ਕਿਹੜਾ ਖਾਣਾ, ਜਿਸਨੂੰ ਤੁਸੀਂ ਖਾਣੇ ਦੇ ਮੇਜ਼ 'ਤੇ ਕਦੇ ਵੀ ਵੇਖਣਾ ਨਹੀਂ ਚਾਹੁੰਦੇ
ਦਰਵੇਸ਼ - ਜਿਸ ਅੰਦਰੋਂ ਮਨ ਦੀ ਮਹਿਕ ਨਾ ਆਉਂਦੀ ਹੋਵੇ
..........


ਤਨਦੀਪ - ਤੁਹਾਨੂੰ ਤੁਹਾਡੇ ਦੋਸਤਾਂ ਦੀ ਕਿਹੜੀ ਗੱਲ ਜ਼ਿਆਦਾ ਚੰਗੀ ਲੱਗਦੀ ਹੈ
ਦਰਵੇਸ਼ - ਕੋਈ ਵੀ ਗੱਲ ਨਹੀਂਕਿਉਂਕਿ ਕਿਸੇ ਕੋਲ਼ ਵੀ ਦੋਸਤੀ ਨੂੰ ਪਰਖਣ ਵਾਸਤੇ ਸਮਾਂ ਹੀ ਨਹੀਂ ਰਿਹਾ ਜੀਤ ਚਚੋਹਰ ਦੇ ਲਿਖਣ ਵਾਂਗ-'ਮਿੰਟਾਂ ਸਕਿੰਟਾਂ 'ਚ ਟੁੱਟ ਜਾਂਦੀ ਯਾਰੀ ਅੱਜ ਕੱਲ੍ਹ ਤਾਂ ਜੁਆਕਾਂ ਵਾਂਗੂੰ ਯਾਰਾਂ ਦੀ'
............


ਤਨਦੀਪ - ਲੋਕ-ਗਾਥਾਵਾਂ/ਕਿੱਸਿਆਂ ਵਿਚ ਤੁਹਾਡਾ ਚਹੇਤੇ ਨਾਇਕ/ਨਾਇਕਾ ਕੌਣ ਹਨ
ਦਰਵੇਸ਼ - ਮਿਰਜ਼ਾ , ਸੋਹਣੀ ਅਤੇ ਇੰਦਰ-ਬੇਗੋ
..........


ਤਨਦੀਪ - ਉਹ ਗੀਤ ਜੋ ਤੁਸੀਂ ਅਕਸਰ ਗੁਣਗੁਣਾਉਣਾ ਪਸੰਦ ਕਰਦੇ ਹੋ
ਦਰਵੇਸ਼ - ਵੈਸੇ ਤਾਂ ਕਈ ਨੇ ਜਿਹੜੇ ਅਕਸਰ ਮੇਰੇ ਬੁੱਲ੍ਹਾਂ ਤੇ ਲਰਦੇ ਰਹਿੰਦੇ ਨੇ ਪਰ ਇੱਕ ਗੀਤ ਸਦਾ ਰਈ ਚੇਤਿਆਂ ਵਿਚ ਖੁਣਿਆ ਗਿਆ ਹੈ, ਜਿਹੜਾ 1984 ਨਾਲ ਸਬੰਧਿਤ ਸੀ-'ਵੇ ਨਿੱਕਿਆ ਤੇਰਾ ਜੂੜਾ ਕਰਦੀਕਦੇ ਮੈਂ ਜਿਊਂਦੀ ਕਦੇ ਮੈਂ ਮਰਦੀ'ਹੁਣ ਮੈਂ ਇਸਨੂੰ 1947 ਨਾਲ਼ ਵੀ ਜੋੜ ਲੈਂਦਾ ਹੈ ਜਾਂ ਉਹੋ ਜਿਹੀ ਕਿਸੇ ਵੀ ਕਾਲ਼ੀ ਹਵਾ ਵਾਲ਼ੇ ਦੌਰ ਨਾਲ਼
...........


ਤਨਦੀਪ - ਸ਼ਾਇਰ ਦਰਵੇਸ਼ ਨੂੰ ਸਭ ਤੋਂ ਵੱਧ ਕੌਣ ਜਾਣਦੈ...
ਦਰਵੇਸ਼ - ਮੇਰੀ ਸ਼ਾਇਰੀ, ਮੇਰੇ ਗੀਤ, ਮੇਰੀ ਲਾਇਬਰੇਰੀ ਦੀਆਂ ਫਿਲਮਾਂ ਅਤੇ ਕਿਤਾਬਾਂ, ਅਤੇ ਕਿਸੇ ਪਹਾੜੀ ਉਪਰਲਾ ਉਹ ਘਰ, ਜਿਹੜਾ ਮੇਰੇ ਮਨ ਅੰਦਰ ਉੱਸਰਿਆ ਹੋਇਆ ਹੈ


2 comments:

Dharminder Sekhon said...

ਸੁਖਦਰਸ਼ਨ ਸੇਖੋਂ ਦੇ ਦਿੱਤੇ ਲਿੰਕ ਤੇ ਕਲਿਕ ਕੀਤਾ ਤਾਂ 'ਕੌਫੀ ਵਿਦ ਤਨਦੀਪ' ਤੇ ਪਹੁੰਚ ਗਿਆ ਕੌਫੀ ਰੰਗੇ ਪੇਜ਼ ਤੇ.... ਵਾਹ!.... ਅੱਗੇ ਦਰਸ਼ਨ ਦਰਵੇਸ਼ ਜੀ ਮਿਲੇ ਨਿੱਕੇ ਨਿੱਕੇ ਸੁਆਲਾਂ ਦੇ ਮਿੱਠੇ ਮਿੱਠੇ ਜੁਆਬ ਦਿੰਦੇ...ਕੌਫੀ ਦੀਆਂ ਘੁੱਟਾਂ ਵਾਂਗ.... ਵਧੀਆ ਰਿਹਾ..ਪਰ ਕੱਪਾਂ ਵਿੱਚ ਕੌਫੀ ਹੋਰ ਪਾਈ ਜਾ ਸਕਦੀ ਹੈ...ਜਾਂ ਫਿਰ ਗਰਮਾਂ ਗਰਮ ਪਰੋਸੀ ਜਾਏ ਤਾਂ ਜੋ ਦੋ ਚਾਰ ਗੱਲਾਂ ਹੋਰ ਹੋ ਜਾਣ... ਇਹ ਤਾਂ ਸ਼ਹਿਰੀਆਂ ਦੀ ਚਾਹ ਵਾਲੀ ਗੱਲ ਹੋ ਗਈ.... ਮੇਰੇ ਜਿਹਾ ਪੇਂਡੂ ਗਿਆ ਸ਼ਿਹਰੀ ਮਿੱਤਰ ਦੇ ਘਰ .. ਚਾਹ ਦੇ ਕੱਪ ਚੋਂ ਚੁਸਕੀਆਂ ਲੈ ਕੇ ਕਹਿੰਦਾ ..ਮਿੱਠਾ ਠੀਕ ਆ ਜੀ..ਲੈ ਆਓ। ... ਤਨਦੀਪ ਜੀ ਮਿੱਠਾ ਹਰ ਵਾਰ ਠੀਕ ਆ.. ਹੁਣ ਕੌਫੀ ਹੋਰ ਲਿਆਓ।

sur jit kaur said...

ਇਸ ਮੁਲਾਕਾਤ ਦਾ ਆਨੰਦ ਮਾਣਿਆ ਇੰਞ ਜਾਪਿਆ ਜਿਵੇਂ ਇਹ ਮੇਰੇ ਸਾਹਮਣੇ ਹੋ ਰਹੀ ਹੈ ਜਾਂ ਫ਼ਿਰ ਕੁੱਝ ਗੱਲਾਂ ਮੇਰੀ ਹੀ ਕਹਾਣੀ ਵਰਗੀਆਂ ਨੇ